ਅੰਮ੍ਰਿਤਸਰ 'ਚ ਗ੍ਰਨੇਡ ਧਮਾਕਾ ਹੋਇਆ

ਅੰਮ੍ਰਿਤਸਰ 'ਚ ਗ੍ਰਨੇਡ ਧਮਾਕਾ ਹੋਇਆ।ਮੀਡੀਆ ਦੀ ਭੀੜ ਲੱਗ ਚੁੱਕੀ ਹੈ।ਮੈਂ ਸਿਰਫ ਗੈਰ ਸੰਜੀਦਾ ਤੇ ਮੂਰਖਤਾ ਵਾਲੀ ਪੱਤਰਕਾਰਤਾ ਦੀ ਗੱਲ ਕਰ ਰਿਹਾ ਹਾਂ...ਪੰਜਾਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਫਿਰ ਤੋਂ ਹੈ...ਭੀੜ ਬਣਨ ਤੋਂ ਬਚੋ...ਉਹਨਾਂ ਨੂੰ ਸਮਝ ਆ ਚੁੱਕਾ ਹੈ,ਸਾਨੂੰ ਮਾਰਨ ਦੀ ਲੋੜ ਨਹੀਂ..ਸਿਰਫ ਲੜਾਉਣ ਦੀ ਲੋੜ ਹੈ..ਬਾਕੀ ਕੰਮ ਅਸੀਂ ਖ਼ੁਦ ਹੀ ਕਰ ਦੇਵਾਂਗੇ।ਸਿਆਸਤ ਹਮੇਸ਼ਾ ਵਾਂਗੂੰ ਖੇਡ ਖੇਡੇਗੀ...ਜੇ ਪੰਜਾਬ ਬਚ ਗਿਆ ਤਾਂ ਰਹਿੰਦਾ ਕੰਮ ਮੀਡੀਆ ਪੂਰਾ ਕਰੇਗਾ...ਅੱਜ ਵੀ ਚਸ਼ਮਦੀਦਾਂ ਨੂੰ ਇੱਕ ਵੱਡੀ ਨਿਊਜ਼ ਏਜੰਸੀ ਦਾ ਪੱਤਰਕਾਰ ਸ਼ਾਨਦਾਰ ਸਵਾਲ ਪੁੱਛ ਰਿਹਾ ਹੈ..ਸਵਾਲ ਸੁਣੋ...
"ਬੰਬ ਸੁੱਟਣ ਵਾਲਾ ਸਰਦਾਰ ਸੀ ਕਿ ਹਿੰਦੂ?
ਧੰਨ ਹੈ ਬਾਬਿਉ! ਤੁਸੀਂ ਸਮਝੋ ਇਸ ਤਰਾਂ ਦੀ ਰਿਪੋਰਟਿੰਗ ਬਲਦੀ ਚ ਤੇਲ ਕਿਵੇਂ ਪਾ ਸਕਦੀ ਹੈ..ਉਸ ਵੀਰ ਨੂੰ ਮੇਰੀ ਬੇਨਤੀ ਹੈ ਸਿਰ ਤੇ ਰੱਖਿਆ ਹਰ ਕੱਪੜਾ ਦਸਤਾਰ ਨਹੀਂ ਹੁੰਦਾ,ਹਰ ਦਾੜ੍ਹੀ ਵਾਲਾ ਸਰਦਾਰ ਨਹੀਂ ਹੁੰਦਾ ਤੇ ਹਰ ਮੋਨਾ ਹਿੰਦੂ ਨਹੀਂ ਹੁੰਦਾ..ਹਰ ਥਾਂ ਧਰਮ ਦਾ ਟੀਕਾ ਨਾ ਲਾਇਆ ਕਰੋ। copy